ਹੰਢਣਸਾਰ ਅਤੇ ਵਿਸ਼ਾਲ
DuraPlate® ਕੰਪੋਜ਼ਿਟ ਵਾਲੀਆਂ ਪਾਸੇ ਦੀਆਂ ਕੰਧਾਂ ਨੂੰ ਦੋ ਬਹੁਤ-ਮਜ਼ਬੂਤ, ਉੱਚ-ਘਣਤਾ ਵਾਲੀ ਪੋਲੀਇਥਲੀਨ ਕੋਰ ਨਾਲ ਜੋੜੀਆਂ ਗੈਲਵੈਨਾਈਜ਼ਡ ਸਟੀਲ ਦੀਆਂ ਛਿੱਲਾਂ ਨਾਲ ਬਣਾਇਆ ਗਿਆ ਹੈ ਜੋ ਸੰਰਚਨਾਤਮਕ ਕਠੋਰਤਾ, ਨੁਕਸਾਨ ਤੋਂ ਵੱਧ ਪ੍ਰਤੀਰੋਧ, ਅਤੇ ਵੱਧ ਤੋਂ ਵੱਧ ਅੰਦਰੂਨੀ ਚੌੜਾਈ ਪ੍ਰਦਾਨ ਕਰਦੀਆਂ ਹਨ ਤਾਂ ਜੋ ਤੁਸੀਂ ਹਰ ਲੋਡ ਵਿੱਚ ਵੱਧ ਤੋਂ ਵੱਧ ਢੁਆਈ ਕਰ ਸਕੋ। DuraPlate ਕੰਪੋਜ਼ਿਟ ਪੈਨਲ ਸੰਯੁਕਤ ਰਾਜ ਅਮਰੀਕਾ ਵਿੱਚ ਬਣੇ ਹਨ ਅਤੇ 10 ਸਾਲਾਂ ਦੀ ਸੀਮਤ ਵਾਰੰਟੀ ਦੇ ਨਾਲ ਸਮਰਥਤ ਹਨ।
ਘੱਟ ਨੁਕਸਾਨ ਅਤੇ ਵਧੇਰੇ ਕਾਰਜਸ਼ੀਲ ਹੋਣ ਦਾ ਸਮਾਂ
ਇਸ DuraPlate® ਡਰਾਈ ਵੈਨ ਨੂੰ ਔਖੀ ਤੋਂ ਔਖੀ ਢੋਆ-ਢੁਆਈ ਨੂੰ ਸਹਿਣ ਲਈ ਡਿਜਾਇਨ ਕੀਤਾ ਗਿਆ ਹੈ। ਅੰਦਰੂਨੀ ਹਿਸੇ ਵਿੱਚ, ਐਂਟੀ-ਸਨੈਗ ਛੱਤ ਦੀਆਂ ਕਮਾਨਾਂ ਅਤੇ ਰੀਸੈਸਡ ਲੌਜਿਸਟਿਕ ਪੋਸਟਾਂ ਨੂੰ ਭਾਰ ਵਧਾਏ ਬਿਨਾਂ ਨੁਕਸਾਨ ਨੂੰ ਘਟਾਉਣ ਲਈ ਡਿਜਾਇਨ ਕੀਤਾ ਗਿਆ ਹੈ। ਲੈਮੀਨੇਟ ਕੀਤੀ ਓਕ ਦੀ ਫਰਸ਼ ਪ੍ਰਣਾਲੀ ਹੋਰ ਲੱਕੜ ਦੇ ਫਰਸ਼ਾਂ ਨਾਲੋਂ ਵਧੇਰੇ ਮਜ਼ਬੂਤ ਹੁੰਦੀ ਹੈ। ਬੋਲਟ ਬੇਸ ਵਾਲੇ ਰੇਲ ਕਨੈਕਸ਼ਨ 20,000 ਪੌਂਡ ਡਾਇਨੈਮਿਕ ਲੋਡ ਰੇਟਿੰਗ ਪ੍ਰਦਾਨ ਕਰਨ ਲਈ ਅਲਮੀਨੀਅਮ ਰਿਵੇਟਸ ਤੋਂ ਦੋ ਗੁਣਾਂ ਵੱਧ ਤਾਕਤ ਪ੍ਰਦਾਨ ਕਰਦੇ ਹਨ – ਜੋ ਭਾਰੀ ਸਮਾਨ, ਮਾਲ ਲੱਦਣ ਅਤੇ ਉਤਾਰਨ ਦੇ ਉੱਚ ਗੇੜਿਆਂ, ਅਤੇ ਫਰਸ਼ ਦੇ ਲੰਮੀ ਉਮਰ ਦਾ ਸਮਰਥਨ ਕਰਦੇ ਹਨ।
ਲੰਮਾ ਜੀਵਨ ਅਤੇ ਉੱਚ ਕੀਮਤ ‘ਤੇ ਮੁੜ-ਵਿਕਰੀ
ਭਾਵੇਂ ਤੁਹਾਡਾ ਵਪਾਰ ਦਾ ਗੇੜ ਕੋਈ ਵੀ ਹੈ, ਇਹ ਟ੍ਰੇਲਰ ਸਾਲ ਦਰ ਸਾਲ ਆਪਣਾ ਮੁੱਲ ਮੋੜਦੇ ਹਨ। ਇਸ ਟ੍ਰੇਲਰ ਦਾ ਹਰ ਪਹਿਲੂ ਇਸਦੀ ਉਪਯੋਗੀ ਜ਼ਿੰਦਗੀ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਬਹੁਤ-ਮਜ਼ਬੂਤ, ਓਕ ਦੀ ਫਰਸ਼ ਪ੍ਰਣਾਲੀ ਅਤੇ ਪਾਸੇ ਦੀਆਂ ਕੰਧਾਂ ਤੋਂ ਲੈ ਕੇ ਨੁਕਸਾਨ-ਰੋਧਕ ਦਰਵਾਜ਼ੇ ਜੋ ਜ਼ੰਗਾਲ ਨੂੰ ਰੋਕਦੇ ਹਨ ਅਤੇ ਐਲਈਡੀ ਲਾਈਟ ਦੇ ਪੈਕੇਜਾਂ ਨਾਲ ਆਉਂਦੇ ਹਨ, ਸਾਡੇ ਟ੍ਰੇਲਰਾਂ ਨੂੰ ਲੰਮਾਂ ਸਮਾਂ ਚੱਲਣ ਲਈ ਬਣਾਉਂਦੇ ਹਨ। ਜਦੋਂ ਤੁਹਾਡੇ ਉਪਕਰਣ ਨੂੰ ਬਦਲਣ ਦਾ ਸਮਾਂ ਆਉਂਦਾ ਹੈ, ਇਹ ਟ੍ਰੇਲਰ ਉਦਯੋਗ ਵਿੱਚ ਸਭ ਤੋਂ ਵੱਧ ਮੁੜ-ਵਿਕਰੀ ਦੀ ਕੀਮਤ ਦਿੰਦੇ ਹਨ।
ਹਾਲੀਆ ਟਿੱਪਣੀਆਂ