ਹੰਢਣਸਾਰ ਅਤੇ ਵਿਸ਼ਾਲ
ਸਾਡੀਆਂ DuraPlate® ਪਲੇਟ ਵਾਲੀਆਂ ਪਾਸੇ ਦੀਆਂ ਕੰਧਾਂ ਨੂੰ ਦੋ ਬਹੁਤ-ਮਜ਼ਬੂਤ, ਉੱਚ-ਘਣਤਾ ਵਾਲੀ ਪੋਲੀਇਥਲੀਨ ਕੋਰ ਨਾਲ ਜੋੜੀਆਂ ਗੈਲਵੈਨਾਈਜ਼ਡ ਛਿੱਲਾਂ ਨਾਲ ਬਣਾਇਆ ਜਾਂਦਾ ਹੈ ਜੋ ਬੇਮੇਲ ਨੁਕਸਾਨ ਰੋਧਕ ਅਤੇ ਵੱਧ ਤੋਂ ਵੱਧ ਅੰਦਰੂਨੀ ਚੌੜਾਈ ਪ੍ਰਦਾਨ ਕਰਦੀਆਂ ਹਨ। DuraPlate ਕੰਪੋਜ਼ਿਟ ਪੈਨਲ ਸੰਯੁਕਤ ਰਾਜ ਅਮਰੀਕਾ ਵਿੱਚ ਬਣੇ ਹਨ ਅਤੇ 10 ਸਾਲਾਂ ਦੀ ਸੀਮਤ ਵਾਰੰਟੀ ਦੇ ਨਾਲ ਸਮਰਥਤ ਹਨ।
ਭਾਰੇ ਮਾਲ ਦੀ ਢੁਆਈ ਲਈ ਨੁਕਸਾਨ ਰੱਖਿਅਤ ਢਾਂਚਾ
ਇਸ DuraPlate® ਪਪ ਵੈਨ ਨੂੰ ਔਖੀ ਤੋਂ ਔਖੀ ਢੋਆ-ਢੁਆਈ ਨੂੰ ਸਹਿਣ ਲਈ ਡਿਜ਼ਾਇਨ ਕੀਤਾ ਗਿਆ ਹੈ। ਅਸੀਂ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਸੁਰੱਖਿਆ ਦਿੱਤੀ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਅੰਦਰੂਨੀ ਹਿੱਸੇ ਵਿੱਚ, ਸਾਡਾ ਐਂਟੀ-ਸਨੈਗ ਛੱਤ ਕਮਾਨ ਦਾ ਡਿਜ਼ਾਇਨ ਭਾਰ ਵਧਾਏ ਬਿਨਾਂ ਨੁਕਸਾਨ ਨੂੰ ਘਟਾਉਣ ਲਈ ਪ੍ਰਭਾਵ ਨੂੰ ਉਲਟਾ ਕਰ ਦਿੰਦਾ ਹੈ। 20,000-ਪੌਂਡ ਦੀ ਡਾਇਨੈਮਿਕ ਲੋਡ ਰੇਟਿੰਗ ਵਾਲੀ, ਫਰਸ਼ ਪ੍ਰਣਾਲੀ, ਭਾਰੀ ਸਮਾਨ ਅਤੇ ਮਾਲ ਲੱਦਣ ਅਤੇ ਉਤਾਰਨ ਦੇ ਉੱਚ ਗੇੜਿਆਂ ਦਾ ਸਮਰਥਨ ਕਰਦੀ ਹੈ।
ਹਲਕਾ ਅਤੇ ਇੰਧਨ ਦੀ ਬਚਤ ਕਰਨ ਵਾਲਾ
ਇੱਕ ਹਲਕੇ ਡਿਜ਼ਾਇਨ ਅਤੇ ਉਚ ਦਰਜੇ ਦੇ ਪ੍ਰਦਰਸ਼ਨ ਨਾਲ, ਇਹ ਪਪ ਵੈਨ ਮਜ਼ਬੂਤੀ ਅਤੇ ਹੰਢਣਸਾਰਤਾ ਨਾਲ ਕੋਈ ਸਮਝੌਤਾ ਕੀਤੇ ਬਿਨਾ ਭਾਰ ਘਟਾਉਂਦੀ ਹੈ। ਬਹੁਤ-ਮਜ਼ਬੂਤ, ਹਲਕੇ ਭਾਰ ਵਾਲੀਆਂ ਸਮੱਗਰੀਆਂ ਅਤੇ ਭਾਗਾਂ ਨਾਲ ਬਣਾਈ ਗਈ, ਇਹ DuraPlate® ਪਪ ਵੈਨ ਤੁਹਾਨੂੰ ਉਪਲਬਧ ਕਾਰਗੋ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਵਾਪਸੀ ਯਾਤਰਾ ਵਿੱਚ (ਮਾਲ-ਢੁਆਈ) ਵਿੱਚ ਭਾੜੇ ਦੀ ਲਚਕਤਾ ਪ੍ਰਦਾਨ ਕਰਦਾ ਹੈ।
ਲੰਮਾ ਸਮਾਂ ਚੱਲਣ ਲਈ ਬਣਾਈ ਗਈ
ਭਾਵੇਂ ਤੁਹਾਡਾ ਵਪਾਰ ਦਾ ਗੇੜ ਕੋਈ ਵੀ ਹੈ, DuraPlate® ਪਪ ਵੈਨ ਸਾਲ ਦਰ ਸਾਲ ਆਪਣਾ ਮੁੱਲ ਮੋੜਦੀ ਹੈ। ਇਸ ਟ੍ਰੇਲਰ ਦਾ ਹਰ ਪਹਿਲੂ ਇਸਦੀ ਉਪਯੋਗੀ ਜ਼ਿੰਦਗੀ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਬਹੁਤ-ਮਜ਼ਬੂਤ ਫਰਸ਼ ਪ੍ਰਣਾਲੀ ਅਤੇ ਪਾਸੇ ਦੀਆਂ ਕੰਧਾਂ ਤੋਂ ਲੈ ਕੇ ਨੁਕਸਾਨ-ਰੋਧਕ ਦਰਵਾਜ਼ਿਆਂ ਅਤੇ ਐਲਈਡੀ ਲਾਈਟ ਦੇ ਪੈਕੇਜਾਂ ਤੱਕ, ਸਾਡੇ ਟ੍ਰੇਲਰਾਂ ਨੂੰ ਲੰਮਾਂ ਸਮਾਂ ਚੱਲਣ ਲਈ ਬਣਾਇਆ ਗਿਆ ਹੈ।
ਹਾਲੀਆ ਟਿੱਪਣੀਆਂ