ਉੱਤਮ ਡਿਜ਼ਾਇਨ ਅਤੇ ਅਧਿਕਤਮ ਭਾਰ ਢੋਣ ਦੀ ਸਮਰੱਥਾ
ਮੁੱਖ ਸ਼ਤੀਰ ਵਾਲਾ ਡਿਜ਼ਾਇਨ ਜ਼ਿੰਦਗੀ ਭਰ ਦੀ ਵਾਰੰਟੀ ਨਾਲ ਆਉਂਦੀ ਹੈ ਅਤੇ ਲੰਮੇ ਸਮੇਂ ਦੀ ਕਾਰਗੁਜ਼ਾਰੀ ਲਈ ਨਿਕਲੇ ਹੋਏ ਕੋਨੇ ਵਾਲੀ ਅਟੈਚਮੈਂਟ ਲਗਾਉਣ ਲਈ ਇੱਕ ਮਜ਼ਬੂਤ ਵੈੱਬ ਪ੍ਰਦਾਨ ਕਰਦੀ ਹੈ। ਨਿਕਲੇ ਹੋਏ ਕੋਨਿਆਂ ਅਤੇ ਵੈੱਬ ਵਿਚਕਾਰ ਸੰਭਾਵਿਤ ਜ਼ੰਗਾਲ ਨੂੰ ਸਭ ਕੋਨਿਆਂ-ਵੈੱਬ ਜੋੜਾਂ ਉੱਤੇ ਹਾਈ ਟੈਨਸਾਈਲ ਸਟੀਲ ਨੂੰ ਵੇਲਡ ਕਰਕੇ ਖਤਮ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ, “K” ਕਿਸਮ ਦੀ ਸਟ੍ਰਕਚਰਲ ਅਸੈਂਬਲੀ ਪਾਸੇ ਝੁਕਣ ਨੂੰ ਘਟਾਉਂਦੀ ਹੈ।
ਸਾਂਭ-ਸੰਭਾਲ ਦਾ ਘੱਟ ਖਰਚਾ ਅਤੇ ਵੱਧ ਕਾਰਜਸ਼ੀਲ ਸਮਾਂ
ਆਪਸ ਵਿੱਚ ਲੌਕ ਹੋਣ ਵਾਲਾ, ਚਾਰ ਕਿੱਲਾਂ ਵਾਲਾ ਐਪੀਟੌਂਗ ਅਤੇ ਅਲਮੀਨੀਅਮ ਦੇ ਫਰਸ਼ ਦਾ ਸਿਸਟਮ ਹਰੇਕ ਕ੍ਰਾਸਮੈਂਬਰ ਤੇ ਦੋ ਗ੍ਰੇਡ -8 ਫਰਸ਼ ਦੇ ਪੇਚਾਂ ਦੀ ਵਰਤੋਂ ਨਾਲ ਜੁੜਦਾ ਹੈ। ਦੁੱਗਣਾ ਸ਼ੀਅਰ ਜੋੜ ਪੇਚ ਦੇ ਛੇਕਾਂ ਦੇ ਦੁਆਲੇ ਵਿੰਨ੍ਹਣ ਅਤੇ ਕਿੱਲਾਂ ਨੂੰ ਨੁਕਸਾਨ ਨੂੰ ਘੱਟ ਕਰਦਾ ਹੈ। ਇਸਦੇ ਨਾਲ ਹੀ, “C” ਭਾਗ ਵਾਲੀ ਪਾਸੇ ਦੀ ਕੰਧ ਉੱਤੇ ਗੋਲ ਕਿਨਾਰੇ ਖਿੱਚਣ ਵਾਲੀ ਸਟ੍ਰੈਪ ਦੀ ਤੋੜ-ਫੋੜ ਨੂੰ ਘੱਟ ਕਰਦੇ ਹਨ, ਜਦਕਿ ਅੰਦਰ ਧਸੀ ਹੋਈ ਅਲਮੀਨੀਅਮ ਦੀ ਰਬ ਰੇਲ ਚਮਕਣ ਵਾਲੀ ਟੇਪ ਦੀ ਰੱਖਿਆ ਕਰਦੀ ਹੈ।
ਸੁਰੱਖਿਆ ਲਈ ਹਾਈਵੇ ਉੱਤੇ ਬਿਹਤਰ ਦਿਸਣਯੋਗਤਾ
ਦਿਸਣਯੋਗਤਾ ਵਧਾਉਣ ਲਈ ਲਾਈਟਿੰਗ ਸਿਸਟਮ, ਤਿੰਨ ਸਟਾਪ / ਟੇਲ / ਟਰਨ ਲਾਈਟਾਂ ਅਤੇ ਪੰਜ ਡੂਅਲ-ਫੰਕਸ਼ਨ ਸਾਈਡ ਮਾਰਕਰ ਲਾਈਟਾਂ ਦੀ ਪੇਸ਼ਕਸ਼ ਕਰਦਾ ਹੈ। ਸਾਈਡ ਮਾਰਕਰ ਲਾਈਟਾਂ ਮੋਟਰ ਚਾਲਕਾਂ ਦੀ ਦਿਸਣਯੋਗਤਾ ਵਧਾਉਣ ਲਈ ਮੁੜਨ ਦੇ ਸਿਗਨਲ ਵਜੋਂ ਵੀ ਕੰਮ ਕਰਦੀਆਂ ਹਨ।
ਉੱਤਮ ਖੋਰ ਪ੍ਰਤੀਰੋਧ
ਸਟੀਲ ਦੀਆਂ ਸਤਹਾਂ ਦੇ 100% ਨੂੰ ਪ੍ਰਾਈਮਰ ਅਤੇ ਪੇਂਟ ਕਰਨ ਤੋਂ ਪਹਿਲਾਂ ਸ਼ਾਟ ਬਲਾਸਟ ਕੀਤਾ ਜਾਂਦਾ ਹੈ, ਜੋ ਕਿਸੇ ਰਸਾਇਣਕ ਪੂਰਵ-ਉਪਚਾਰ ਦੀ ਲੋੜ ਨੂੰ ਖਤਮ ਕਰ ਦਿੰਦਾ ਹੈ। ਅਲਟਰਾ ਹਾਈ-ਜ਼ਿੰਕ, ਈਪੌਕਸੀ ਪ੍ਰਾਈਮਰ ਅਤੇ ਗੈਲਵੈਨਿਕ ਪਰਤ ਤੋਂ ਲੈ ਕੇ, ਆਟੋਮੋਟਿਵ ਗਰੇਡ ਦੇ ਐਕਰੀਲਿਕ ਯੂਰੇਥੇਨ ਪੇਂਟ ਤੱਕ, ਇਹ ਟ੍ਰੇਲਰ ਖੋਰ ਦਾ ਵਿਰੋਧ ਕਰਨ ਅਤੇ ਦੁਬਾਰਾ ਵੇਚਣ ਦਾ ਮੁੱਲ ਵਧਾਉਣ ਲਈ ਬਣਾਇਆ ਗਿਆ ਹੈ।