ਨਵੇਂ ਟ੍ਰਾਂਸਕ੍ਰਾਫਟ ਸਟੀਲ ਫਲੈਟਬੈੱਡ ਟ੍ਰੇਲਰ

ਨਵੇਂ ਟ੍ਰਾਂਸਕ੍ਰਾਫਟ ਸਟੀਲ ਫਲੈਟਬੈੱਡ ਟ੍ਰੇਲਰ

ਸਾਡੇ ਮਜ਼ਬੂਤ ਸਟੀਲ ਫਲੈਟਬੈੱਡ ਟ੍ਰੇਲਰ ਨੂੰ ਲੰਮਾ ਸਮਾਂ ਚੱਲਣ ਲਈ ਬਣਾਇਆ ਗਿਆ ਹੈ। ਸੇਕ ਨਾਲ ਤਪਾਇਆ ਗਿਆ 130ksi ਸਟੀਲ ਵੱਧ ਮਜ਼ਬੂਤੀ ਅਤੇ ਟ੍ਰੇਲਰ ਨੂੰ ਘੱਟ ਭਾਰ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ, ਪ੍ਰੀਮੀਅਮ ਪੇਂਟ ਪ੍ਰਕਿਰਿਆ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਖੋਰ ਪ੍ਰਤੀਰੋਧ ਨੂੰ ਯਕੀਨੀ ਬਣਾਉਂਦੀ ਹੈ ਅਤੇ ਤੁਹਾਡੇ ਟ੍ਰੇਲਰ ਦੀ ਦਿੱਖ ਨੂੰ ਸਾਲ ਦਰ ਸਾਲ ਵਧੀਆ ਰੱਖਦੀ ਹੈ।

Available Configurations

AXLES

Tandem

Tridem

Quad

ਵਧੇਰੇ ਲੋਡ ਲਚਕਤਾ ਅਤੇ ਲੰਬੀ ਲਾਭਦਾਇਕ ਜ਼ਿੰਦਗੀ

ਉਦਯੋਗ ਵਿਚਲੇ ਸਭ ਤੋਂ ਕੁਝ ਦਰਜੇ ਦੀਆਂ ਫਰਸ਼ ਦੀਆਂ ਰੇਟਿੰਗਾਂ ਦੇ ਨਾਲ, ਇਹ ਟ੍ਰੇਲਰ ਡਿਜ਼ਾਈਨ ਲੋਡ ਵਿੱਚ ਦਿੰਦਾ ਹੈ। ਮੁੱਖ ਸ਼ਤੀਰ ਸੀਮਤ ਜ਼ਿੰਦਗੀ ਭਰ ਦੀ ਵਾਰੰਟੀ ਨਾਲ ਆਉਂਦੀ ਹੈ ਅਤੇ ਲੰਮੇ ਸਮੇਂ ਦੀ ਕਾਰਗੁਜ਼ਾਰੀ ਲਈ ਨਿਕਲੇ ਹੋਏ ਕੋਨੇ ਵਾਲੀ ਅਟੈਚਮੈਂਟ ਲਗਾਉਣ ਲਈ ਇੱਕ ਮਜ਼ਬੂਤ ਵੈੱਬ ਪ੍ਰਦਾਨ ਕਰਦੀ ਹੈ। ਨਿਕਲੇ ਹੋਏ ਕੋਨਿਆਂ ਅਤੇ ਵੈੱਬ ਵਿਚਕਾਰ ਸੰਭਾਵਿਤ ਜ਼ੰਗਾਲ ਨੂੰ ਸਭ ਕੋਨਿਆਂ-ਵੈੱਬ ਜੋੜਾਂ ਉੱਤੇ ਹਾਈ ਟੈਨਸਾਈਲ ਸਟੀਲ ਨੂੰ ਵੇਲਡ ਕਰਕੇ ਖਤਮ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ, “K” ਕਿਸਮ ਦੀ ਸਟ੍ਰਕਚਰਲ ਅਸੈਂਬਲੀ ਪਾਸੇ ਝੁਕਣ ਨੂੰ ਘਟਾਉਂਦੀ ਹੈ।

ਸਾਂਭ-ਸੰਭਾਲ ਦਾ ਘੱਟ ਖਰਚਾ ਅਤੇ ਵੱਧ ਕਾਰਜਸ਼ੀਲ ਸਮਾਂ

ਆਪਸ ਵਿੱਚ ਲੌਕ ਹੋਣ ਵਾਲਾ ਐਪੀਟੌਂਗ ਫਰਸ਼ ਦਾ ਸਿਸਟਮ ਹਰੇਕ ਕ੍ਰਾਸਮੈਂਬਰ ਤੇ ਦੋ ਗ੍ਰੇਡ -8 ਫਰਸ਼ ਦੇ ਪੇਚਾਂ ਦੀ ਵਰਤੋਂ ਨਾਲ ਜੁੜਦਾ ਹੈ। ਦੁੱਗਣਾ ਸ਼ੀਅਰ ਜੋੜ ਪੇਚ ਦੇ ਛੇਕਾਂ ਦੇ ਦੁਆਲੇ ਵਿੰਨ੍ਹਣ ਅਤੇ ਕਿੱਲਾਂ ਨੂੰ ਨੁਕਸਾਨ ਨੂੰ ਘੱਟ ਕਰਦਾ ਹੈ। ਇਸਦੇ ਨਾਲ ਹੀ, “C” ਭਾਗ ਵਾਲੀ ਪਾਸੇ ਦੀ ਕੰਧ ਉੱਤੇ ਗੋਲ ਕਿਨਾਰੇ ਖਿੱਚਣ ਵਾਲੀ ਸਟ੍ਰੈਪ ਦੀ ਤੋੜ-ਫੋੜ ਨੂੰ ਘੱਟ ਕਰਦੇ ਹਨ, ਜਦਕਿ ਅੰਦਰ ਧਸੀ ਹੋਈ ਸਟੀਲ ਦੀ ਰਬ ਰੇਲ ਚਮਕਣ ਵਾਲੀ ਟੇਪ ਦੀ ਰੱਖਿਆ ਕਰਦੀ ਹੈ।

ਸੁਰੱਖਿਆ ਲਈ ਬਿਹਤਰ ਦਿਸਣਯੋਗਤਾ

ਦਿਸਣਯੋਗਤਾ ਵਧਾਉਣ ਲਈ ਸਟੈਂਡਰਡ ਲਾਈਟਿੰਗ ਸਿਸਟਮ, ਤਿੰਨ ਸਟਾਪ / ਟੇਲ / ਟਰਨ ਲਾਈਟਾਂ ਅਤੇ ਪੰਜ ਡੂਅਲ-ਫੰਕਸ਼ਨ ਸਾਈਡ ਮਾਰਕਰ ਲਾਈਟਾਂ ਦੀ ਪੇਸ਼ਕਸ਼ ਕਰਦਾ ਹੈ। ਸਾਈਡ ਮਾਰਕਰ ਲਾਈਟਾਂ ਮੋਟਰ ਚਾਲਕਾਂ ਦੀ ਦਿਸਣਯੋਗਤਾ ਵਧਾਉਣ ਲਈ ਮੁੜਨ ਦੇ ਸਿਗਨਲ ਵਜੋਂ ਵੀ ਕੰਮ ਕਰਦੀਆਂ ਹਨ।

ਉੱਤਮ ਖੋਰ ਪ੍ਰਤੀਰੋਧ

ਸਟੀਲ ਦੀਆਂ ਸਤਹਾਂ ਦੇ 100% ਨੂੰ ਪ੍ਰਾਈਮਰ ਅਤੇ ਪੇਂਟ ਕਰਨ ਤੋਂ ਪਹਿਲਾਂ ਸ਼ਾਟ ਬਲਾਸਟ ਕੀਤਾ ਜਾਂਦਾ ਹੈ, ਜੋ ਕਿਸੇ ਰਸਾਇਣਕ ਪੂਰਵ-ਉਪਚਾਰ ਦੀ ਲੋੜ ਨੂੰ ਖਤਮ ਕਰ ਦਿੰਦਾ ਹੈ। ਅਲਟਰਾ ਹਾਈ-ਜ਼ਿੰਕ, ਈਪੌਕਸੀ ਪ੍ਰਾਈਮਰ ਅਤੇ ਗੈਲਵੈਨਿਕ ਪਰਤ ਤੋਂ ਲੈ ਕੇ, ਆਟੋਮੋਟਿਵ ਗਰੇਡ ਦੇ ਐਕਰੀਲਿਕ ਯੂਰੇਥੇਨ ਪੇਂਟ ਤੱਕ, ਇਹ ਟ੍ਰੇਲਰ ਖੋਰ ਦਾ ਵਿਰੋਧ ਕਰਨ ਅਤੇ ਦੁਬਾਰਾ ਵੇਚਣ ਦਾ ਮੁੱਲ ਵਧਾਉਣ ਲਈ ਬਣਾਇਆ ਗਿਆ ਹੈ।

ਆਮ

  • ਲੰਬਾਈ: 28’- 53’
  • ਚੌੜਾਈ: 96” ਅਤੇ 102”

ਸ਼ਤੀਰ ਰੇਟਿੰਗ

  • 554: 4’ ਵਿੱਚ 55,000 / 10’ ਵਿੱਚ 60,000 ਪੌਂਡ / 93,700 ਪੌਂਡ ਬਰਾਬਰ ਵੰਡਿਆ
  • 654: 4’ ਵਿੱਚ 65,000 / 10’ ਵਿੱਚ 70,000 ਪੌਂਡ / 1,10,400 ਪੌਂਡ ਬਰਾਬਰ ਵੰਡਿਆ
  • 734: 4’ ਵਿੱਚ 73,000 / 10’ ਵਿੱਚ 80,000 ਪੌਂਡ / 1,25,000 ਪੌਂਡ ਬਰਾਬਰ ਵੰਡਿਆ

ਅੰਦਾਜ਼ਨ ਬੇਸ ਦਾ ਵਜ਼ਨ

  • 554: 10,850 ਪੌਂਡ / 4,932 ਕਿ.ਗ੍ਰਾ.
  • 654: 11,050 ਪੌਂਡ / 5,0232 ਕਿ.ਗ੍ਰਾ.
  • 734: 11,850 ਪੌਂਡ / 5,386 ਕਿ.ਗ੍ਰਾ.

ਮੁੱਖ ਸ਼ਤੀਰ ਦਾ ਡਿਜ਼ਾਇਨ

  • ਮੁੱਖ ਸ਼ਤੀਰ ਦੇ ਨਿਕਲੇ ਹੋਏ ਕਿਨਾਰੇ ਅਤੇ ਵੈੱਬ ਨੂੰ ਸਾਰੇ ਨਿਕਲੇ ਹੋਏ ਕਿਨਾਰਿਆਂ-ਵੈੱਬ ਜੋੜਾਂ ਉੱਤੇ ਪੂਰੀ ਤਰ੍ਹਾਂ ਵੈਲਡ ਕੀਤਾ ਜਾਂਦਾ ਹੈ
  • ਉੱਚ-ਮਜ਼ਬੂਤੀ ਵਾਲਾ 50,000-PSI ਸਟੀਲ ਵੈੱਬ
  • 100% ਸਵੈਚਾਲਿਤ ਨਿਰੰਤਰ ਵੇਲਡ ਨਾਲ ਜੁੜਿਆ ਹੋਇਆ ਵੈੱਬ ਅਤੇ ਨਿਕਲਿਆ ਹੋਇਆ ਕਿਨਾਰਾ
  • ਸੇਕ ਨਾਲ ਤਪਾਏ, 130,000 PSI ਉੱਤੇ ਰੇਟ ਕੀਤੇ ਗਏ ਉੱਚ-ਮਜ਼ਬੂਤੀ ਵਾਲੇ ਸਟੀਲ ਦੇ ਬਾਹਰ ਨਿਕਲੇ ਹੋਏ ਕਿਨਾਰੇ
  • 24″ ਸੈਂਟਰਾਂ ਉੱਤੇ ਕ੍ਰਾਸ ਬਰੇਸ, ਮਾਤਰ 48″ ਸੈਂਟਰਾਂ ਉੱਤੇ ਨੀਅ ਬਰੇਸ
  • ਮੁੱਖ ਸ਼ਤੀਰ ਦੀ ਉਮਰ ਭਰ ਦੀ ਵਾਰੰਟੀ

ਅਗਲੇ ਹਿੱਸੇ ਦਾ ਡਿਜ਼ਾਇਨ

  • ਸਾਹਮਣੇ ਦਾ ਸਟੀਲ ਦਾ ਕ੍ਰਾਸਮੈਂਬਰ
  • ਵਿਚਕਾਰ ਮੜ੍ਹੇ ਹੋਏ ਗਲੈਡ ਹੈੰਡਸ, ਹਟਾਉਣਯੋਗ ਐਕਸੈੱਸ ਪੈਨਲ ਉੱਤੇ 7-ਤਰਫ਼
  • SAE J133 ਦੇ ਪ੍ਰਦਰਸ਼ਨ ਮਾਪਦੰਡ ਉੱਤੇ ਟੈਸਟ ਕੀਤੀ ਗਈ 5/16” ਦੀ ਸਟੀਲ ਦੀ ਕਪਲਰ ਪਲੇਟ

ਪਿਛਲੇ ਹਿੱਸੇ ਦਾ ਡਿਜ਼ਾਇਨ

  • ਸਟੀਲ ਦੀ ਪਿਛਲੀ ਪਲੇਟ ਨਾਲ ਜੁੜੀਆਂ ਤਿੰਨ ਪਿਛਲੀਆਂ ਸਟੇਕ ਪਾਕਟਾਂ
  • ਜ਼ੰਗਾਲ ਤੋਂ ਬਚਾਅ ਲਈ ਲੇਟਵੇਂ ਬੰਪਰ ਦੇ ਸਿਰੇ ਉੱਤੇ ਕੈਪ
  • ਤਿੰਨ ਪੇਚਾਂ ਨਾਲ ਖੜ੍ਹਵੇਂ ਲਾਏ ਗਏ ਰਬੜ ਦੇ ਡੋਕ ਬੰਪਰ
  • ਬੰਪਰ ਅਸੈਂਬਲੀਆਂ ਯੂਨਾਈਟਿਡ ਸਟੇਟ ਸਟੇਟ ਟ੍ਰਾਂਸਪੋਰਟੇਸ਼ਨ (ਡੀ.ਓ.ਟੀ.) ਅਤੇ ਟ੍ਰਾਂਸਪੋਰਟ ਕੈਨੇਡਾ ਦੇ ਅਨੁਕੂਲ ਹਨ

ਸਾਇਡਰੇਲ ਦਾ ਡਿਜ਼ਾਇਨ

  • 5-1/2” 10-ਗੇਜ, 4” ਕ੍ਰਾਸਮੈਂਬਰਾਂ ਲਈ ਡਿਜ਼ਾਇਨ ਕੀਤੀ ਗਈ ਸਟੀਲ ਦੀ ਸਾਇਡਰੇਲ
  • ਗੋਲ ਕਿਨਾਰੇ ਅਤੇ ਧਸੀਆਂ ਹੋਈਆਂ ਨਾਲੀਆਂ ਵਾਲੀ ਸਟੀਲ ਰਬ ਰੇਲ
  • 24” ਦੇ ਸੈਂਟਰਾਂ ਉੱਤੇ ਸਟੀਲ ਸਟੇਕ ਪਾਕਟਾਂ
  • ਦੁੱਗਣੀਆਂ ਪਾਇਪ ਫਿਰਕੀਆਂ

ਕ੍ਰਾਸਮੈਂਬਰ ਡਿਜ਼ਾਇਨ ਅਤੇ ਫਰਸ਼ ਦਾ ਸਿਸਟਮ

  • 80K ਬਹੁਤ ਲਚੀਲਾ, 12” ਸੈਂਟਰ ਉੱਤੇ 4” ਸਟੀਲ “I” ਸ਼ਤੀਰ ਕ੍ਰਾਸਮੈਂਬਰ
  • ਅਲਮੀਨੀਅਮ ਅਤੇ ਸਟੀਲ ਦੇ ਹਿੱਸੇ ਦੇ ਵਿਚਕਾਰ ਸਥਾਪਤ ਮੈਲਰ ਗੈਸਕੈਟ
  • ਵੱਧ ਤੋਂ ਵੱਧ ਮਜ਼ਬੂਤ, ਇੰਟਰਲੌਕਿੰਗ ਲੱਕੜ ਦੇ ਫਲੋਰ ਬੋਰਡ, ਪ੍ਰਤੀ ਕ੍ਰਾਸਮੋੰਬਰ ਦੋ ਗ੍ਰੇਡ-8 ਪੇਚਾਂ ਨਾਲ ਸਥਾਪਤ
  • ਸਾਇਡਰੇਲ ਤੋਂ ਕ੍ਰਾਸਮੈਂਬਰ ਕਨੈਕਸ਼ਨ ਦੇ ਦੋਨੋਂ ਪਾਸੇ ਖੜ੍ਹਵੇਂ ਰੂਪ ਵਿੱਚ ਵੈਲਡ ਕੀਤਾ

ਹੇਠਲਾ ਢਾਂਚਾ

  • ਵਿਆਪਕ K-ਬ੍ਰੇਸਿੰਗ ਅਤੇ ਐਂਗੂਲਰ ਸਹਾਰਾ ਦੇਣ ਲਈ ਧਾਤੂ ਦੀਆਂ ਪਲੇਟਾਂ
  • ਤਿਕੋਣੀ ਟ੍ਰਾਸ ਡਿਜ਼ਾਈਨ ਦੇ ਨਾਲ ਸਸਪੈਂਸ਼ਨ ਨੂੰ ਸਹਾਰਾ ਦੇਣ ਲਈ ਧਾਤੂ ਦੀਆਂ ਪਲੇਟਾਂ
  • 23,000 ਪੌਂਡ ਪ੍ਰਤੀ ਧੁਰੇ ਉੱਤੇ ਮੁਲਾਂਕਿਤ ਕੀਤਾ ਗਿਆ ਏਅਰ ਸਸਪੈਨਸ਼ਨ
  • 121” ਇੱਕ ਪਿੱਛੇ ਇੱਕ ਫੈਲੀ ਹੋਈ ਧੁਰੇ ਦੀ ਸੈਟਿੰਗ
  • ਧੁਰੇ ਦੇ ਸੇਧ, ਵੱਡੇ ਬੀਅਰਿੰਗ, ਸਮਾਂਤਰ “P” ਸਪਿੰਡਲ ਪਹੀਏ ਦੇ ਸਿਰੇ

ਬਿਜਲੀ ਦੀਆਂ ਤਾਰਾਂ / ਲਾਈਟਾਂ

  • ਹਵਾ ਅਤੇ ਬਿਜਲੀ ਦੇ ਉਪਕਰਣ ਸਾਹਮਣੇ ਵਾਲੀ ਹਟਾਉਣ ਯੋਗ ਪਲੇਟ ਦੁਆਰਾ ਪਹੁੰਚਯੋਗ ਹਨ
  • ਡੈੱਕ ਏਅਰ ਅਤੇ ਵਾਇਰ ਰੂਟਿੰਗ ਦੇ ਹੇਠਾਂ
  • ਦਿਸਣਯੋਗਤਾ ਵਧਾਉਣ ਲਈ ਲਾਈਟਿੰਗ ਸਿਸਟਮ, LED ਲਾਈਟਾਂ, ਪੰਜ ਸਾਈਡ ਮਾਰਕਰ ਲਾਈਟਾਂ ਪ੍ਰਤੀ ਪਾਸੇ, ਮੁੜਨ ਦੇ ਸਿਗਨਲਾਂ ਨਾਲ ਮੇਲ ਖਾਂਦੀਆਂ ਡੂਅਲ ਫੰਕਸ਼ਨ ਲਾਈਟਾਂ
  • ਐਂਟੀ-ਲੋਕ ਬਰੇਕ ਸਿਸਟਮ (ABS)

ਤਿਆਰੀ / ਸਜਾਵਟ

  • ਅਸੈਂਬਲੀ ਤੋਂ ਪਹਿਲਾਂ 100% ਸ਼ਾਟ ਬਲਾਸਟ ਕੀਤਾ ਗਿਆ, ਕਿਸੇ ਰਸਾਇਣਕ ਪੂਰਵ-ਉਪਚਾਰ ਦੀ ਲੋੜ ਨਹੀਂ
  • ਟ੍ਰੇਲਰ ਅਸੈਂਬਲੀ ਤੋਂ ਪਹਿਲਾਂ ਅਲਟਰਾ ਹਾਈ-ਜ਼ਿੰਕ ਈਪੌਕਸੀ ਪ੍ਰਾਈਮਰ ਅਤੇ ਜਿਸਤੇ-ਨਾਲ ਲੇਪ ਕੀਤਾ ਗਿਆ ਆਟੋਮੋਟਿਵ ਗ੍ਰੇਡ ਪੇਂਟ ਸਿਸਟਮ
  • ਸਟੀਲ ਸਤਹ ਨੂੰ ਅਸੈਂਬਲੀ ਤੋਂ ਪਹਿਲਾਂ ਆਟੋਮੋਟਿਵ ਗਰੇਡ ਐਕਰੀਲਿਕ ਯੂਰੇਥੇਨ ਪੇਂਟ ਨਾਲ ਪੇਂਟ ਕੀਤਾ ਗਿਆ

ਵਿਕਲਪ

  • ਹਵਾ ਅਤੇ ਇਲੈਕਟ੍ਰਿਕ ਦੀਆਂ ਵਾਧੂ ਸੰਰਚਨਾਵਾਂ
  • ਵਧੀਕ ਅਲਮੀਨੀਅਮ ਹਿੱਸੇ
  • ਵਿਸ਼ੇਸ਼ ਕੋਆਇਲ ਅਤੇ ਫਰਸ਼ ਦੇ ਪੈਕੇਜ
  • ਵਿਕਲਪਿਕ ਕ੍ਰਾਸਮੈਂਬਰ ਵਿੱਥ
  • ਕਸਟਮਾਈਜ਼ਡ ਬੰਪਰ ਫਿਲਰ ਪਲੇਟਾਂ
  • ਫੈਕਟਰੀ ਵਿੱਚ ਲਾਏ ਗਏ ਬਲਕਹੈੱਡ
  • ਕਈ ਐਕਸਲ ਸੰਰਚਨਾਵਾਂ, ਖਿਸਕਾਏ ਜਾਣ ਵਾਲੇ ਸਸਪੈਨਸ਼ਨ ਅਤੇ ਲਿਫਟ ਐਕਸਲ
  • ਮਾਲ ਦੀ ਸੁਰੱਖਿਆ ਲਈ ਕਈ ਵਿਕਲਪ
  • ਭਾਰ ਘਟਾਉਣ ਲਈ ਛੇਕ

ਚਾਰ ਚਰਣਾਂ ਵਿੱਚ ਟ੍ਰੇਲਰ ਉੱਤੇ ਫਾਈਨੈਂਸ ਲੈਣਾ

  • ਅਰਜ਼ੀ ਦੇਣ ਦੀ ਪ੍ਰਕਿਰਿਆ
  • ਜਲਦੀ ਪ੍ਰਵਾਨਗੀ
  • ਦਸਤਾਵੇਜ਼ਾਂ ਉੱਤੇ ਹਸਤਾਖਰ ਕਰੋ
  • ਫੰਡਿੰਗ

ਫਾਈਨੈਂਸ ਦੀਆਂ ਕਿਸਮਾਂ

ਸਾਡੀ ਟੀਮ ਤੁਹਾਨੂੰ ਇਹ ਪਤਾ ਕਰਨ ਵਿੱਚ ਤੁਹਾਡੀ ਮਦਦ ਕਰੇਗੀ ਕਿ ਤੁਹਾਡੇ ਹਾਲਾਤਾਂ ਮੁਤਾਬਕ ਕਿਸ ਕਿਸਮ ਦਾ ਵਿੱਤ ਤੁਹਾਡੇ ਲਈ ਸਭ ਤੋਂ ਵਧੀਆ ਹੈ। ਅਸੀਂ ਹਰ ਹੱਲ ਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਚਰਚਾ ਕਰਾਂਗੇ ਤਾਂ ਕਿ ਅਸੀਂ ਜਾਣਕਾਰੀ ਨਾਲ ਫੈਸਲਾ ਲੈ ਸਕੀਏ।

ਕੈਪੀਟਲ ਲੀਜ਼: ਕੈਪੀਟਲ ਲੀਜ਼ ਗੱਡੀ ਚਲਾਉਣ ਦਾ ਖਰਚ ਹੁੰਦੀ ਹੈ, ਜੋ ਟੈਕਸ ਘਟਾਉਂਦੀ ਹੈ। ਇਹ ਤੁਹਾਨੂੰ ਇੱਕ ਨਿਸ਼ਚਤ ਅਵਧੀ ਲਈ ਉਪਕਰਣਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦੀ ਹੈ। ਮਿਆਦ ਦੇ ਅੰਤ ‘ਤੇ, ਤੁਸੀਂ ਨਾਮਾਤਰ ਫੀਸ ਦੇ ਕੇ ਸੰਪਤੀ ਦੇ ਮਾਲਕ ਬਣ ਜਾਂਦੇ ਹੋ। ਤੁਸੀਂ ਇਸ ਸਮੇਂ ਮੁੜ ਵੇਚ ਸਕਦੇ ਹੋ ਅਤੇ ਮਿਆਦ ਦੇ ਦੌਰਾਨ ਤੁਸੀਂ ਕਿਸੇ ਵੀ ਸਮੇਂ ਉਪਕਰਣ ਨੂੰ ਅਪਗ੍ਰੇਡ ਕਰ ਸਕਦੇ ਹੋ।

ਸ਼ਰਤੀਆ ਵਿਕਰੀ ਇਕਰਾਰਨਾਮਾ (ਕੰਡੀਸ਼ਨਲ ਸੇਲਜ਼ ਕੌਨਟ੍ਰੈਕਟ): ਇਹ ਕਰਜ਼ ਉਪਕਰਣਾਂ ਦੀ ਪੂਰੀ ਕੀਮਤ ਨੂੰ ਫਾਈਨੈੰਸ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਤੁਸੀਂ ਉਪਕਰਣ ਦੇ ਮਾਲਕ ਹੁੰਦੇ ਹੋ ਅਤੇ ਤੁਹਾਡੇ ਭੁਗਤਾਨ ਕਰਜ਼ੇ ਦੇ ਵਿਆਜ਼ ਨੂੰ ਕਵਰ ਕਰਦੇ ਹਨ ਅਤੇ ਕਰਜ਼ ਦੀ ਮੂਲ ਰਕਮ ਨੂੰ ਘੱਟ ਕਰਦੇ ਹਨ। ਤੁਸੀਂ ਅਦਾ ਕੀਤੇ ਵਿਆਜ਼ ਲਈ ਅਤੇ ਉਪਕਰਣਾਂ ਦੀ ਸਾਲਾਨਾ ਅਮੋਰਟਾਈਜ਼ੇਸ਼ਨ ਉੱਤੇ ਟੈਕਸ ਕਟੌਤੀ ਲਈ ਦਾਅਵਾ ਕਰ ਸਕਦੇ ਹੋ।

ਔਪਰੇਟਿੰਗ ਲੀਜ਼: ਇੱਕ ਔਪਰੇਟਿੰਗ ਲੀਜ਼ ਇੱਕ ਕਿਰਾਏ ਦਾ ਇਕਰਾਰਨਾਮਾ ਹੁੰਦਾ ਹੈ ਜੋ ਤੁਹਾਨੂੰ ਮਾਲਕੀ ਤੋਂ ਬਿਨਾਂ ਉਪਕਰਣ ਨੂੰ ਵਰਤਣ ਦਾ ਹੱਕ ਦਿੰਦਾ ਹੈ। ਇਹ ਇੱਕ ਅਸੰਤੁਲਿਤ ਢਾਂਚਾ ਹੈ ਅਤੇ ਇੱਕ ਵਾਰ ਤੁਹਾਡੀ ਮਿਆਦ ਖਤਮ ਹੋਣ ਤੋਂ ਬਾਅਦ ਕਈ ਵਿਕਲਪ ਪੇਸ਼ ਕੀਤੇ ਜਾ ਸਕਦੇ ਹਨ।

ਕਸਟਮ ਹੱਲ: ਇੱਕ ਵਾਰ ਤੁਸੀਂ ਆਪਣੀ ਸਥਿਤੀ ਨੂੰ ਸਮਝ ਲੈਂਦੇ ਹੋ, ਅਸੀਂ ਤੁਹਾਡੀਆਂ ਲੋੜਾਂ ਦੇ ਅਨੁਸਾਰ ਇੱਕ ਕਸਟਮ ਹੱਲ ਵਿਕਸਤ ਕਰ ਸਕਦੇ ਹਾਂ।

ਸ਼ੁਰੂ ਵਿੱਚ ਬਿਆਨੇ ਦੀ ਘੱਟ ਰਕਮ ਤੁਹਾਨੂੰ ਅਗਲੇ 10 ਸਾਲਾਂ ਵਿੱਚ ਹਜ਼ਾਰਾਂ ਦੀ ਪੈ ਸਕਦੀ ਹੈ

ਇਸ ਲਈ ਜੇ ਤੁਸੀਂ ਟ੍ਰੇਲਰ ਦੀ ਖਰੀਦਾਰੀ ਕਰ ਰਹੇ ਹੋ ਅਤੇ ਤੁਹਾਨੂੰ ਕੋਈ ਅਜਿਹਾ ਟ੍ਰੇਲਰ ਮਿਲ ਜਾਂਦਾ ਹੈ ਜਿਸ ਦੀ ਕੀਮਤ $300 ਘੱਟ ਹੈ। ਤਾਂ ਇਹ ਇੱਕ ਵਧੀਆ ਸੌਦਾ ਜਾਪਦਾ ਹੈ, ਹੈ ਨਾ? ਪਰ ਇੰਨੀ ਛੇਤੀ ਨਾ ਕਰੋ: ਇਸ ਫੈਸਲੇ ਨਾਲ ਤੁਹਾਨੂੰ ਆਪਣੇ ਟ੍ਰੇਲਰ ਦੇ ਜੀਵਨ ਦੇ ਦੌਰਾਨ $10,000 ਡਾਲਰ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਅਸਲ ਵਿੱਚ, ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਮਾਲਕੀ ਦੇ ਪਹਿਲੇ ਸਾਲ ਦੇ ਅੰਦਰ, ਤੁਹਾਨੂੰ ਟ੍ਰੇਲਰ ਦੀ ਸ਼ੁਰੁਆਤੀ ਕੀਮਤ ਉੱਤੇ ਕੀਤੀ ਬਚਤ ਤੋਂ 2 ਤੋਂ 3 ਗੁਣਾ ਖਰਚਣਾ ਪਵੇਗਾ।

ਕਿਉਂ? ਇੱਕ ਘਟਿਆ ਕੁਆਲਟੀ ਦੇ ਟ੍ਰੇਲਰ ਨੂੰ ਚੁਣਨ ਦਾ ਮਤਲਬ ਹੈ ਕਿ ਤੁਸੀਂ ਖਰਾਬੀ ਆਉਣ ਤੇ ਰੱਖ-ਰਖਾਵ ਅਤੇ ਮੁਰੰਮਤ ਵਿੱਚ ਵੱਧ ਖਰਚਾ ਕਰੋਂਗੇ। ਇਸ ਦਾ ਮਤਲਬ ਇਹ ਵੀ ਹੈ ਕਿ ਤੁਹਾਡੀ ਗੱਡੀ ਘੱਟ ਸਮੇਂ ਲਈ ਸੜਕ ਉੱਤੇ ਹੋਵੇਗੀ – ਜਿਸ ਨਾਲ ਤੁਹਾਡਾ ਮੁਨਾਫ਼ਾ ਘੱਟ ਜਾਵੇਗਾ। ਇਹ ਦੇਖਣ ਲਈ ਕਲਿੱਕ ਕਰੋ ਕਿ Wabash ਟ੍ਰੇਲਰਾਂ ਨੂੰ ਕਿਵੇਂ ਤੁਹਾਡੀ ਗੱਡੀ ਨੂੰ ਸੜਕ ਉੱਤੇ ਰੱਖਣ ਅਤੇ ਲੰਮੇ ਸਮੇਂ ਲਈ ਤੁਹਾਡੇ ਪੈਸੇ ਬਚਾਉਣ ਲਈ ਤਿਆਰ ਕੀਤਾ ਗਿਆ ਹੈ।

ਏਰੋਡਾਇਨਾਮਿਕਸ ਨਾਲ ਬਾਲਣ ਬਚਾਓ

Aerodynamics Fin

ਏਰੋਫਿਨ ™ ਟੇਲ ਡਿਵਾਈਸ

Aero Dynamics Ventix

ਵੈਨਟੀਕਸ ਡੀਆਰਐਸ ™

Aero Dynamics Aero

ਡੂਰਾਂਪਲੇਟ® ਏਰੋਸਕਰਟ ®

Aero Dynamics Aero

ਏਰੋਸਕਰਟ ਸੀਐਕਸ ™