ਉੱਤਮ ਮੁੱਖ ਸ਼ਤੀਰ ਅਤੇ ਘੱਟ ਰੱਖ-ਰਖਾਵ
ਦੋ-ਟੁਕੜੇ ਵਾਲਾ ਵੇਲਡ ਕੀਤਾ ਮੁੱਖ ਸ਼ਤੀਰ ਦੇ ਡਿਜ਼ਾਈਨ ਮੁੱਖ ਸ਼ਤੀਰ ਦੇ ਨਿਉਟ੍ਰਲ ਧੁਰੇ ਤੇ ਵੈਲਡਿੰਗ ਕਰਕੇ ਮਕੈਨੀਕਲ ਫਾਸਟੇਨਰਾਂ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ ਜਿੱਥੇ ਝੁਕਣ ਦਾ ਤਣਾਅ ਸਭ ਤੋਂ ਘੱਟ ਹੁੰਦਾ ਹੈ। ਬੋਲਟ ਵਾਲੇ ਡਿਜ਼ਾਈਨ ਦੇ ਉਲਟ, ਇਸ ਮੁੱਖ ਸ਼ਤੀਰ ਵਿਚ ਫਾਸਟਨਰ ਨਹੀਂ ਹੁੰਦੇ, ਜੋ ਆਖਰਕਾਰ ਢਿੱਲੇ ਪੈ ਜਾਂਦੇ ਹਨ ਅਤੇ ਇਸ ਨੂੰ ਆਪਣੇ ਜੀਵਨ ਕਾਲ ਵਿਚ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਹੈ।
ਘੱਟ ਵਜ਼ਨ, ਵੱਧ ਮਾਲ
ਮੁੱਖ ਸ਼ਤੀਰ, ਸਾਇਡ ਰੇਲ ਅਤੇ ਫਰਸ਼ ਨਾਲ ਵੈਲਡ ਕੀਤੇ ਫਰਸ਼ ਦੇ ਕ੍ਰਾਸਮੈਂਬਰ ਇੱਕ ਬਹੁਤ ਸਖ਼ਤ ਢਾਂਚਾ ਬਣਾਉਂਦੇ ਹਨ, ਜੋ ਨੀਅ ਬਰੇਸਾਂ ਦੀਆਂ ਲੋੜਾਂ ਨੂੰ ਖਤਮ ਕਰਦੇ ਹਨ ਜਿਸਦੇ ਨਤੀਜੇ ਵਜੋਂ ਟ੍ਰੇਲਰ ਦਾ ਭਾਰ ਹਲka ਹੋ ਜਾਂਦਾ ਹੈ ਅਤੇ ਘੱਟ ਦੇਖਭਾਲ ਦੀ ਲੋੜ ਪੈਂਦੀ ਹੈ।
ਵੱਧ ਲਚਕਤਾ ਅਤੇ ਹੋਰ ਵੱਧ ਦੂਰੀ ਤੱਕ ਮਾਲ ਦੀ ਢੁਆਈ
Lock-Rite™ ਦਾ ਕਈ-ਸਥਿਤੀਆਂ ਵਾਲਾ ਟਾਈ-ਡਾਉਨ ਸਿਸਟਮ ਨੈਰੋ ਲੋਡ ਨੂੰ ਜਾਂ ਤਾਂ ਟ੍ਰੇਲਰ ਦੇ ਕੇਂਦਰ ਜਾਂ ਬਾਹਰ ਦੀਆਂ ਸਾਈਡਰੇਲਾਂ ਨਾਲ ਬੰਨ੍ਹਣ ਦੀ ਲਚਕਤਾ ਦਿੰਦਾ ਹੈ। ਇਹ ਪੇਟੈਂਟ-ਬਕਾਇਆ ਡਿਜ਼ਾਇਨ ਲੋਡ ਨੂੰ ਸੁਰੱਖਿਅਤ ਰੱਖਣ ਲਈ ਪੱਟਿਆਂ ਦੀ ਵਰਤੋਂ ਕਰਨ ਜਾਂ ਚੇਨ ਨਾਲ ਬੰਨ੍ਹਣ ਦੀ ਸਹੂਲਤ ਦਿੰਦਾ ਹੈ। ਇਸ ਦੇ ਨਾਲ ਹੀ, ਇਹ ਫਲੈਟਬੈੱਡ ਸਟੀਲ ਕੁਆਇਲ ਦੀ ਖਿੱਚ ਨੂੰ ਸਹਾਰਾ ਦੇਣ ਲਈ ਪੰਜ ਵਧੀਕ ਕ੍ਰਾਸਮੈਂਬਰਾਂ ਦੇ ਨਾਲ ਆਉਂਦਾ ਹੈ। ਇੱਕ ਵਿਕਲਪਿਕ ਪੂਰੀ-ਲੰਬਾਈ ਵਾਲਾ ਕੋਆਇਲ ਪੈਕੇਜ ਉਪਲਬਧ ਹੈ।
ਸੁਰੱਖਿਆ ਲਈ ਹਾਈਵੇ ਉੱਤੇ ਬਿਹਤਰ ਦਿਸਣਯੋਗਤਾ
ਦਿਸਣਯੋਗਤਾ ਵਧਾਉਣ ਲਈ ਲਾਈਟਿੰਗ ਸਿਸਟਮ, ਤਿੰਨ ਸਟਾਪ / ਟੇਲ / ਟਰਨ ਲਾਈਟਾਂ ਅਤੇ ਪੰਜ ਡੂਅਲ-ਫੰਕਸ਼ਨ ਸਾਈਡ ਮਾਰਕਰ ਲਾਈਟਾਂ ਦੀ ਪੇਸ਼ਕਸ਼ ਕਰਦਾ ਹੈ। ਸਾਈਡ ਮਾਰਕਰ ਲਾਈਟਾਂ ਮੋਟਰ ਚਾਲਕਾਂ ਦੀ ਦਿਸਣਯੋਗਤਾ ਵਧਾਉਣ ਲਈ ਮੁੜਨ ਦੇ ਸਿਗਨਲ ਵਜੋਂ ਵੀ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ, ਇੱਕ-ਟੁਕੜੇ ਵਾਲੇ, ਟਬਲਰ ਬੰਪਰ ਵਿੱਚ ਇੱਕ ਬਾਹਰ ਨਿਕਲੀ ਹੋਈ ਫੜ੍ਹਨ ਦੀ ਥਾਂ ਸ਼ਾਮਲ ਹੁੰਦੀ ਹੈ।
ਹਾਲੀਆ ਟਿੱਪਣੀਆਂ