ਘੱਟ ਓਪਰੇਟਿੰਗ ਖਰਚਿਆਂ ਲਈ ਥਰਮਲ ਕੁਸ਼ਲਤਾ
ਸਾਡੇ ਡਿਜ਼ਾਈਨ ਦਾ ਹਰ ਪਹਿਲੂ ਥਰਮਲ ਕੁਸ਼ਲਤਾ ਨੂੰ ਵਧਾਉਣ ਅਤੇ ਤੁਹਾਡੇ ਚਲਾਉਣ ਦੇ ਖਰਚਿਆਂ ਨੂੰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਗਰਮੀ ਨੂੰ ਟ੍ਰਾਂਸਫਰ ਹੋਣ ਤੋਂ ਰੋਕਣ ਵਾਲੀਆਂ ਥਰਮਲ ਬਰੇਕਾਂ ਤੋਂ ਲੈ ਕੇ, ਸਾਡੀ ਕੰਪਿਊਟਰ ਨਾਲ ਕਾਬੂ ਹੋਣ ਵਾਲੀਆਂ ਫੋਮਿੰਗ ਪ੍ਰਕਿਰਿਆ ਜੋ ਖ਼ਲਾਅ-ਮੁਕਤ ਪਾਸੇ ਦੀ ਕੰਧ ਦੀ ਇੰਸੁਲੇਸ਼ਨ ਨੂੰ ਯਕੀਨੀ ਬਣਾਉਂਦੀ ਹੈ, ArcticLite® ਰੇਫ੍ਰਿਜਰੇਟਿੱਡ ਵੈਨ ਘੱਟ ਰੀਫਰ ਯੂਨਿਟ ਘੰਟਿਆਂ ਨਾਲ ਤੁਹਾਡਾ ਨਿਰਧਾਰਤ ਓਪਰੇਟਿੰਗ ਤਾਪਮਾਨ ਬਰਕਰਾਰ ਰੱਖਦੀ ਹੈ।
ਤੁਹਾਨੂੰ ਸੜਕ ਤੇ ਰੱਖਣ ਲਈ ਨੁਕਸਾਨ-ਰੋਧਕ
ਇਸ ਰੇਫ੍ਰਿਜਰੇਟਿੱਡ ਵੈਨ ਨੂੰ ਔਖੀ ਤੋਂ ਔਖੀ ਢੋਆ-ਢੁਆਈ ਨੂੰ ਸਹਿਣ ਲਈ ਡਿਜ਼ਾਇਨ ਕੀਤਾ ਗਿਆ ਹੈ। ਅਸੀਂ ਉਨ੍ਹਾਂ ਖੇਤਰਾਂ ਵਿੱਚ ਵਧੇਰੇ ਸੁਰੱਖਿਆ ਦਿੱਤੀ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੈ। ਅੰਦਰੂਨੀ ਹਿੱਸੇ ਵਿੱਚ, ਸਾਡੇ ਸਟੈਂਡਰਡ ਉੱਚ-ਪ੍ਰਦਰਸ਼ਨ ਵਾਲੇ ਲਾਈਨਰ ਪੰਚਰ ਅਤੇ ਰਗੜ ਤੋਂ ਬੇਮਿਸਾਲ ਪ੍ਰਤੀਰੋਧ ਪ੍ਰਦਾਨ ਕਰਦੇ ਹਨ। 16,000-ਪੌਂਡ ਦੀ ਡਾਇਨੈਮਿਕ ਲੋਡ ਰੇਟਿੰਗ ਵਾਲੀ, ਡਕਟ ਫਰਸ਼ ਪ੍ਰਣਾਲੀ, ਭਾਰੀ ਸਮਾਨ ਅਤੇ ਮਾਲ ਲੱਦਣ ਅਤੇ ਉਤਾਰਨ ਦੇ ਉੱਚ ਗੇੜਿਆਂ ਦਾ ਸਮਰਥਨ ਕਰਦੀ ਹੈ।
ਹਲਕਾ ਅਤੇ ਇੰਧਨ ਦੀ ਬਚਤ ਕਰਨ ਵਾਲਾ
ArcticLite® ਰੇਫ੍ਰਿਜਰੇਟਿੱਡ ਵੈਨ ਮਜ਼ਬੂਤੀ ਅਤੇ ਹੰਢਣਸਾਰਤਾ ਨਾਲ ਕੋਈ ਸਮਝੌਤਾ ਕੀਤੇ ਬਿਨਾ, ਹਲਕੇ ਭਾਰ ਵਿੱਚ ਵਧੀਆ ਪ੍ਰਦਰਸ਼ਨ ਕਰਦੀ ਹੈ। ਬਹੁਤ-ਮਜ਼ਬੂਤ, ਹਲਕੇ ਭਾਰ ਵਾਲੀਆਂ ਸਮੱਗਰੀਆਂ ਅਤੇ ਭਾਗਾਂ ਨਾਲ ਬਣਾਇਆ ਗਿਆ, ਇਹ ਟ੍ਰੇਲਰ ਉਪਲਬਧ ਕਾਰਗੋ ਸਮਰੱਥਾ ਨੂੰ ਵਧਾਉਂਦਾ ਹੈ ਅਤੇ ਵਾਪਸੀ ਯਾਤਰਾ ਵਿੱਚ (ਮਾਲ-ਢੁਆਈ) ਵਿੱਚ ਭਾੜੇ ਦੀ ਲਚਕਤਾ ਪ੍ਰਦਾਨ ਕਰਦਾ ਹੈ।
ਲੰਬੀ ਉਪਯੋਗੀ ਜ਼ਿੰਦਗੀ
ਭਾਵੇਂ ਤੁਹਾਡਾ ਵਪਾਰ ਦਾ ਗੇੜ ਕੋਈ ਵੀ ਹੈ, ArcticLite® ਰੇਫ੍ਰਿਜਰੇਟਿੱਡ ਵੈਨਾਂ ਸਾਲ ਦਰ ਸਾਲ ਆਪਣਾ ਮੁੱਲ ਮੋੜਦੀਆਂ ਹਨ। ਇਸ ਟ੍ਰੇਲਰ ਦਾ ਹਰ ਪਹਿਲੂ ਇਸਦੀ ਉਪਯੋਗੀ ਜ਼ਿੰਦਗੀ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ- ਬਹੁਤ-ਮਜ਼ਬੂਤ ਫਰਸ਼ ਪ੍ਰਣਾਲੀ ਅਤੇ ਪਾਸੇ ਦੀਆਂ ਕੰਧਾਂ ਤੋਂ ਲੈ ਕੇ ਨੁਕਸਾਨ-ਰੋਧਕ ਦਰਵਾਜ਼ਿਆਂ ਅਤੇ ਐਲਈਡੀ ਲਾਈਟ ਦੇ ਪੈਕੇਜਾਂ ਤੱਕ, ਸਾਡੇ ਟ੍ਰੇਲਰਾਂ ਨੂੰ ਲੰਮਾਂ ਸਮਾਂ ਚੱਲਣ ਲਈ ਬਣਾਇਆ ਗਿਆ ਹੈ।
ਹਾਲੀਆ ਟਿੱਪਣੀਆਂ