ਨਵੇਂ ਐਟਲਾਂਟਿਕ ਕੈਨੇਡਾ ਟ੍ਰੇਲਰ ਵਿਕਰੀ ਅਤੇ ਸਰਵਿਸ ਦੀ ਥਾਂ ਲਈ 6 ਜੂਨ, 2019 ਨੂੰ ਅਭੂਤਪੂਰਵ ਸਮਾਰੋਹ

Wabash Canada Moncton Sod-Turningਮੋਨਕਟਨ, 6 ਜੂਨ, 2019 — ਕੈਨੇਡਾ ਦੀਆਂ ਮੋਹਰੀ ਅਤੇ ਸਭ ਤੋਂ ਵੱਧ ਨਵੀਨਤਾਕਾਰੀ ਵਪਾਰਕ ਟ੍ਰੇਲਰ ਕੰਪਨੀਆਂ ਵਿੱਚੋਂ ਇੱਕ, Wabash Canada ਨੇ 195 ਫ੍ਰ੍ਨੇਟ ਐਵੀਨਿਊ, ਮੌਨਕਟਨ, NB ਵਿੱਚ ਆਪਣੀ ਨਵੇਂ ਵਿਕਰੀ ਅਤੇ ਸਰਵਿਸ ਟਿਕਾਣੇ ਦੀ ਉਸਾਰੀ ਦਾ ਕੰਮ ਅਧਿਕਾਰਕ ਤੌਰ ‘ਤੇ ਸ਼ੁਰੂ ਕੀਤਾ।

ਨਵਾਂ ਟਿਕਾਣਾ Wabash National ਟ੍ਰੇਲਰ ਡੀਲਰਸ਼ਿਪ ਅਤੇ ਉਹਨਾਂ ਦੇ ਉਦਯੋਗ ਦੇ ਮੋਹਰੀ ਗੱਡੀਆਂ ਦੇ ਰੱਖ-ਰਖਾਅ ਦੇ ਕਾਰੋਬਾਰ, GoRight®, ਦਾ ਮੁੱਖ ਅੱਡਾ ਹੋਵੇਗਾ, ਜੋ ਉਹਨਾਂ ਦੇ ਟ੍ਰੇਲਰਾਂ ਦੀ ਪੂਰੀ ਜ਼ਿੰਦਗੀ ਦੌਰਾਨ ਸਥਾਨਕ ਅਤੇ ਰਾਸਟਰੀ ਵਾਹਨਾਂ ਨੂੰ ਸਹਿਯੋਗ ਦੇਵੇਗਾ।

Wabash Canada, Wabash National ਦੁਆਰਾ ਬਣਾਏ ਜਾਣ ਵਾਲੇ ਟ੍ਰੇਲਰਾਂ ਦੀ ਪੂਰਬੀ ਕਨੇਡਾ ਵਿੱਚ ਇੱਕ ਵਿਲੱਖਣ ਡੀਲਰਸ਼ਿਪ ਹੈ, ਜਿਸ ਨੇ ਹਾਲ ਹੀ ਵਿੱਚ ਲਗਾਤਾਰ ਚੌਥੇ ਸਾਲ ਸ਼ਾਨਦਾਰ ਡੀਲਰਸ਼ਿਪ ਪ੍ਰਦਰਸ਼ਨ ਲਈ Wabash Canada ਨੂੰ ਆਪਣੇ ਮੰਨੇ-ਪ੍ਰਮੰਨੇ 5-ਸਟਾਰ ਅੰਬੈਸਡਰ ਐਵਾਰਡ ਨਾਲ ਸਨਮਾਨਤ ਕੀਤਾ। Wabash Canada ਨੂੰ ਉੱਤਰੀ ਅਮਰੀਕਾ ਵਿੱਚ ਟਰਾਂਸਪੋਰਟ ਟ੍ਰੇਲਰਾਂ ਦੇ ਡਿਜ਼ਾਇਨ ਅਤੇ ਨਵੀਨਤਾ ਵਿੱਚ ਮੋਹਰੀ Wabash National ਦੀ ਪ੍ਰਤੀਨਿਧਤਾ ਕਰਨ ਤੇ ਮਾਣ ਹੈ। Wabash National ਬਾਜ਼ਾਰ ਵਿੱਚ ਮੋਹਰੀ ਨਵੀਨਤਾ ਦਾ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ, Wabash Canada ਇਸ ਹਫਤੇ ਦੇ ਅਖੀਰ ਵਿੱਚ, APTA ਟਰੱਕ ਸ਼ੋਅ ਵਿੱਚ ਨਵੀਨਤਾਕਾਰੀ ਨਵੀਂ ਖਿਤਾਬ ਜੇਤੂ MSC (ਮੋਡੁਲਰ ਸਟਰਕਚਰਲ ਟੈਕਨਾਲੋਜੀ) ਦੇ ਟ੍ਰੇਲਰ ਨੂੰ ਪ੍ਰਦਰਸ਼ਿਤ ਕਰੇਗਾ।

Wabash Canada ਦੇ ਨਾਲ ਭਾਈਵਾਲੀ ਕਰਕੇ GoRight® ਵੀ ਮੋਨਕਟਨ ਵਿੱਚ ਆਪਣਾ ਕਾਰੋਬਾਰ ਵਧਾਏਗਾ। GoRight®, ਕੈਨੇਡਾ ਵਿੱਚ ਉਦਯੋਗ-ਮੋਹਰੀ ਵਾਹਨਾਂ ਦੀ ਸਾਂਭ-ਸੰਭਾਲ ਦੇ ਪ੍ਰਬੰਧਨ ਕਰਨ ਵਾਲਾ ਕਾਰੋਬਾਰ ਹੈ, ਜੋ ਲਗਭਗ 100 ਟੈਕਨੀਸ਼ੀਅਨਾਂ ਨੂੰ ਰੁਜ਼ਗਾਰ ਦੇਣ ਦੇ ਨਾਲ ਹੀ 6,000 ਤੋਂ ਵੱਧ ਟ੍ਰੇਲਰਾਂ ਦੀ ਦੇਖਭਾਲ ਦਾ ਪ੍ਰਬੰਧ ਕਰਦਾ ਹੈ। GoRight® ਮਹਾਰਤ ਨਾਲ ਸਾਰੇ ਕਿਸਮਾਂ ਦੇ ਟ੍ਰੇਲਰਾਂ ਦੀ ਦੇਖਭਾਲ ਦਾ ਪ੍ਰਬੰਧ ਕਰਦਾ ਹੈ, ਨਿਯਮਾਂ ਦੀ ਪਾਲਣਾ, ਲਾਗਤ ਪ੍ਰਬੰਧਨ, ਅਤੇ ਵਾਹਨ ਦੇ ਜੀਵਨਕਾਲ ਦੌਰਾਨ ਖਰਚਿਆਂ ਨੂੰ ਘਟਾਉਣ ਲਈ ਡ੍ਰਾਇਵਿੰਗ ਲਾਗਤ ਦੀਆਂ ਰਣਨੀਤੀਆਂ ਦਾ ਸੰਚਾਲਨ ਨੂੰ ਯਕੀਨੀ ਬਣਾਉਂਣ ਲਈ ਫਲੀਟ ਦੇ ਰੱਖ-ਰਖਾਅ ਦੇ ਕਾਰਜਾਂ ਵਿੱਚ ਸਹਾਇਤਾ ਕਰਦਾ ਹੈ ਅਤੇ ਆਉਟਸੋਰਸ ਕਰਦਾ ਹੈ।

An artist's rendering of Wabash Canada's new location in Moncton, NB.

The new Moncton facility will host 4 double wide service bays on over 4 acres, including a truck wash bay and full width overhead crane for bulk tanks and truck bodies.

ਕੰਪਨੀ ਦੇ ਵਿਸਤਾਰ ਦੇ ਨਤੀਜੇ ਵਜੋਂ ਮੋਨਕਟਨ ਵਿੱਚ 10 ਤੋਂ ਵੱਧ ਪੂਰੇ-ਸਮੇਂ ਦੀਆਂ ਟ੍ਰੇਲਰ ਦੀਆਂ ਵਿਕਰੀ ਅਤੇ ਸਰਵਿਸ ਦੀਆਂ ਅਸਾਮੀਆਂ ਪੈਦਾ ਹੋਣਗੀਆਂ, ਜੋ ਸਥਾਨਕ ਅਰਥ ਵਿਵਸਥਾ ਨੂੰ ਵਧਾਵਾ ਦੇਣਗੀਆਂ। ਉਸਾਰੀ ਪ੍ਰੋਜੈਕਟ 25 ਹੋਰ ਨੌਕਰੀਆਂ ਪੈਦਾ ਕਰੇਗਾ, ਅਤੇ ਜਿਸ ਦਾ ਦਸੰਬਰ 2019 ਵਿੱਚ ਪੂਰਾ ਹੋਣ ਦੀ ਉਮੀਦ ਹੈ। ਇਹ ਸਹੂਲਤ ਵਿੱਚ 4 ਏਕੜ ਤੋਂ ਵੱਧ ਵਿੱਚ 4 ਦੂਗਣੇ ਚੌੜੇ ਸਰਵਿਸ ਬੇਸ ਹੋਣਗੇ, ਜਿਸ ਵਿੱਚ ਇੱਕ ਟਰੱਕ ਵਾਸ਼ ਬੇਅ (ਧੁਲਾਈ ਦੀ ਥਾਂ) ਅਤੇ ਬਲਕ ਟੈਂਕ ਅਤੇ ਟਰੱਕਾਂ ਦੀਆਂ ਬਾਡੀਆਂ ਲਈ ਪੂਰੀ ਚੌੜਾਈ ਵਾਲੀ ਓਵਰਹੈੱਡ (ਉਤਲੀ) ਕਰੇਨ ਸ਼ਾਮਲ ਹੋਵੇਗੀ, ਜੋ ਹਰ ਬ੍ਰਾਂਡ ਅਤੇ ਹਰ ਕਿਸਮ ਦੇ ਟ੍ਰੇਲਰਾਂ ਦੇ ਰੱਖ-ਰਖਾਅ ਅਤੇ ਹਲਕੇ ਟਰੱਕਾਂ ਦੀ ਮੁਰੰਮਤ ਦੀ ਸਹੂਲਤ ਦੇਵੇਗੀ। ਪੁਰਜਿਆਂ ਦੀ ਘਰੇਲੂ ਇੰਵੈੰਟਰੀ ਐਟਲਾਂਟਿਕ ਕਨੇਡਾ ਵਿੱਚ ਫੈਲ ਰਹੇ GoRight® ਮੋਬਾਈਲ ਦੇ ਰੱਖ-ਰਖਾਅ ਦੇ ਕਾਰੋਬਾਰ ਵਿੱਚ ਸਹਾਇਤਾ ਕਰੇਗੀ।

“ਮੋਨਕਟਨ ਵਿਖੇ ਸਾਡੀ ਨਵੇਂ ਟਿਕਾਣੇ ਵਿਖੇ ਉਸਾਰੀ ਦਾ ਕੰਮ ਸ਼ੁਰੂ ਹੋਣਾ ਕੰਪਨੀ ਦੇ ਵਾਧੇ ਵਿੱਚ ਇੱਕ ਹੋਰ ਰੋਮਾਂਚਕ ਮੀਲ ਪੱਥਰ ਦੀ ਨੁਮਾਇੰਦਗੀ ਕਰਦਾ ਹੈ,” Wabash Canada ਅਤੇ GoRight® ਦੇ ਸੀਈਓ ਬ੍ਰੇਂਟ ਲਾਰਸਨ ਨੇ ਕਿਹਾ। “ਅਸੀਂ ਮੋਨਕਟਨ ਅਤੇ ਐਟਲਾਂਟਿਕ ਕਨੇਡਾ ਵਿੱਚ ਆਪਣੇ ਨਿਵੇਸ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਅਸੀਂ ਆਪਣੇ ਗ੍ਰਾਹਕਾਂ ਅਤੇ ਖੇਤਰ ਵਿੱਚ Wabash ਟ੍ਰੇਲਰਾਂ ਦੇ ਸਾਡੇ ਤੇਜ਼ੀ ਨਾਲ ਵਧ ਰਹੇ ਅਧਾਰ ਦੀ ਬਿਹਤਰ ਸੇਵਾ ਕਰ ਸਕਾਂਗੇ। ਅਤੇ ਉਸੇ ਛੱਤ ਦੇ ਹੇਠਾਂ GoRight® ਕਾਰੋਬਾਰ ਦੇ ਨਾਲ, ਅਸੀਂ ਆਪਣੇ ਗਾਹਕਾਂ ਲਈ ਵਾਰੰਟੀ ਅਤੇ ਉਦਯੋਗ-ਮੋਹਰੀ ਵਾਹਨਾਂ ਦੀ ਦੇਖਭਾਲ ਅਤੇ ਵਿਕਰੀ ਤੋਂ ਬਾਅਦ ਦੀ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਆਪਣੇ ਵਾਅਦੇ ਨੂੰ ਪੂਰੇ ਵਿਸ਼ਵਾਸ ਨਾਲ ਪੂਰਾ ਕਰ ਸਕਦੇ ਹਾਂ।”

ਨੀਂਹ-ਪੱਥਰ ਰੱਖਣ ਦੀ ਰਸਮ 6 ਜੂਨ 2019 ਨੂੰ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਮੋਨਕਟਨ ਦੇ ਮੇਅਰ ਡਾਨ ਆਰਨੋਲਡ, Wabash Canada ਅਤੇ GoRight® ਦੇ ਸੀਈਓ ਬ੍ਰੈਂਟ ਲਾਰਸਨ, ਐਟਲਾਂਟਿਕ ਕਨੇਡਾ ਦੇ ਸੇਲਜ਼ ਡਾਇਰੈਕਟਰ ਸਟੀਵ ਮੇਲਾਨਸਨ, GoRight® ਦੇ ਪ੍ਰਧਾਨ ਸ਼ੌਨ ਲੇਸੀ, ਅਤੇ ਵਿਕਰੀ ਅਤੇ ਮਾਰਕੀਟਿੰਗ ਦੇ ਸੀਨੀਅਰ ਵਾਈਸ ਪ੍ਰੇਸਿਡੇੰਟ ਨੀਲ ਕ੍ਰਿਸਟੀਨਸਨ ਸਮੇਤ ਮਹੱਤਵਪੂਰਨ ਹਾਜ਼ਰੀਨ ਸ਼ਾਮਲ ਸਨ।

Wabash Canada ਬਾਰੇ

2005 ਵਿੱਚ ਸਥਾਪਿਤ, Wabash Canada, Wabash National ਸੇਮੀ-ਟ੍ਰੇਲਰਾਂ ਦੀ ਪੂਰਬੀ ਕੈਨੇਡੀਅਨ ਡੀਲਰਸ਼ਿਪ ਹੈ। ਅਸੀਂ ਓਨਟਾਰੀਓ, ਕਿਊਬੈਕ, ਅਤੇ ਐਟਲਾਂਟਿਕ ਕਨੇਡਾ ਵਿੱਚ ਗੈਰ-ਕਾਰਜਸ਼ੀਲ ਸਮੇਂ ਨੂੰ ਘਟਾਉਣ ਲਈ ਡਿਜ਼ਾਇਨ ਕੀਤੇ ਗਏ ਅਤੇ ਮਾਲਕੀਅਤ ਦੀ ਘੱਟ ਕੀਮਤ ਪ੍ਰਦਾਨ ਕਰਨ ਲਈ ਪ੍ਰਾਈਵੇਟ ਬੇੜਿਆਂ, ਕਿਰਾਏ ਉੱਤੇ ਉਪਲਬਧ ਬੇੜਿਆਂ, ਅਤੇ ਮਾਲਕ / ਓਪਰੇਟਰਾਂ ਦੀ ਪੇਸ਼ਕਸ਼ ਕਰਦੇ ਹਾਂ।

GoRight® ਬਾਰੇ

2017 ਵਿੱਚ GoRight® ਨੂੰ ਰਸਮੀ ਤੌਰ ਤੇ ਬ੍ਰਾਂਡ ਦਾ ਰੂਪ ਦਿੱਤਾ ਗਿਆ, GoRight®® ਕੈਨੇਡਾ ਵਿੱਚ ਇੱਕ ਪ੍ਰਮੁੱਖ ਟ੍ਰੇਲਰਾਂ ਦਾ ਰੱਖ-ਰਖਾਅ ਦਾ ਕਾਰੋਬਾਰ ਹੈ। GoRight® ਵੱਲੋਂ ਇਸ ਵੇਲੇ ਠੇਕੇ ਦੇ ਅਧੀਨ 6,000 ਤੋਂ ਵੱਧ ਟ੍ਰੇਲਰਾਂ ਦਾ ਪ੍ਰਬੰਧਨ ਕੀਤਾ ਜਾਂਦਾ ਹੈ, ਲਗਭਗ 100 ਟੈਕਨੀਸ਼ੀਅਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ। GoRight® ਦੀ ਨਵੀਨਤਾਕਾਰੀ ਪਹੁੰਚ ਨਿੱਜੀ ਅਤੇ ਕਿਰਾਏ ਦੇ ਵਾਹਨਾਂ ਲਈ ਵਿਸ਼ਵ ਪੱਧਰੀ ਵਾਹਨ ਰੱਖ-ਰਖਾਅ ਪ੍ਰਬੰਧਨ ਲਈ ਆਪਣੀ Compass® ਟੈਕਨਾਲੋਜੀ ਅਤੇ ਪ੍ਰਣਾਲੀਆਂ ਦੇ ਪਲੇਟਫਾਰਮ ਦੀ ਵਰਤੋਂ ਫਲੀਟ ਦੇ ਰੱਖ-ਰਖਾਅ ਦੇ ਪ੍ਰਬੰਧਨ ਵਿੱਚ ਤਬਦੀਲੀ ਲਿਆ ਰਹੀ ਹੈ। GoRight® ਖਰਚੇ ਦੇ ਪ੍ਰਬੰਧਨ ਸਮੇਂ ਨਿਯਮਿਤ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਖਰਚਿਆਂ ਵਿੱਚ ਕਟੌਤੀ ਦੀਆਂ ਰਣਨੀਤੀਆਂ ਨੂੰ ਚਲਾਉਂਦਾ ਹੈ ਜੋ ਕਿ ਵਾਹਨਾਂ ਨੂੰ ਚਲਾਉਣ ਦੇ ਖਰਚਿਆਂ ਨੂੰ ਘੱਟ ਕਰਦੇ ਹਨ ਅਤੇ ਆਪਣੇ ਗਾਹਕਾਂ ਲਈ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ।

Latest posts by Ange Savona (see all)