WABASH CANADA ਬਾਰੇ

2005 ਵਿੱਚ ਸਥਾਪਤ, Wabash Canada, Wabash National ਸੈਮੀ-ਟ੍ਰੇਲਰਾਂ ਦੀ ਪੂਰਬੀ ਕੈਨੇਡੀਅਨ ਡੀਲਰਸ਼ਿਪ ਹੈ। ਅਸੀਂ ਓਨਟਾਰੀਓ (ਕਿਚਨਰ, ਮਿਸੀਸਾਗਾ, ਪਿਕਰਿੰਗ) ਅਤੇ ਮੋਨਟਰਿਆਲ ਅਤੇ ਐਟਲਾਂਟਿਕ ਕੈਨੇਡਾ ਵਿਚਲੇ ਆਪਣੇ ਟਿਕਾਣਿਆਂ ਤੋਂ ਨਿੱਜੀ ਫਲੀਟਾਂ, ਕਿਰਾਏ ਉੱਤੇ ਉਪਲਬਧ ਫਲੀਟਾਂ, ਅਤੇ ਮਾਲਕ/ਓਪਰੇਟਰਾਂ ਨੂੰ ਸੇਵਾ ਪ੍ਰਦਾਨ ਕਰਦੇ ਹਾਂ।

ਟ੍ਰਾਂਸਪੋਰਟ ਟ੍ਰੇਲਰ ਡਿਜ਼ਾਇਨ, ਵਿਕਰੀ, ਬਾਜ਼ਾਰ ਤੋਂ ਮਿਲਣ ਵਾਲੇ ਪੁਰਜਿਆਂ, ਅਤੇ ਟ੍ਰੇਲਰ ਦੇ ਰੱਖ-ਰਖਾਵ ਵਿੱਚ ਇੱਕ ਸਦੀ ਤੋਂ ਵੱਧ ਦਾ ਤਜ਼ਰਬਾ ਰੱਖਣ ਵਾਲੀ ਸਾਡੀ ਸਮਰਪਿਤ ਟੀਮ ਜਾਣਦੀ ਹੈ ਕਿ ਸਾਡੇ ਗਾਹਕ ਸਾਡੇ ਕਾਰੋਬਾਰ ਦੀ ਬੁਨਿਆਦ ਹਨ। ਅਸੀਂ ਇਨ੍ਹਾਂ ਮਜ਼ਬੂਤ ਰਿਸ਼ਤਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਨਵੇਂ ਸੰਬੰਧ ਬਣਾਉਣ ਲਈ ਵਚਨਬੱਧ ਹਾਂ।

ਸਾਡਾ ਕਾਰਪੋਰੇਟ ਫ਼ਲਸਫ਼ਾ ਹੈ ਕਿ ਅਸੀਂ ਸਾਡੇ ਗਾਹਕਾਂ ਨੂੰ ਸਿਰਫ਼ ਸਟਾਕ ਟ੍ਰੇਲਰਾਂ ਦੀ ਸਪਲਾਈ ਹੀ ਨਾ ਕਰੀਏ ਬਲਕਿ ਲੰਮਾਂ ਸਮਾਂ ਚੱਲਣ ਵਾਲੇ ਅਨੁਕੂਲ ਉਪਕਰਣ ਬਣਾਉਣ ਵਿੱਚ ਮਦਦ ਕਰੀਏ। ਫ਼ਰਕ ਹਮੇਸ਼ਾਂ ਬਰੀਕੀਆਂ, ਅਤੇ ਸਾਡੇ ਉਤਪਾਦ ਗਿਆਨ ਵਿੱਚ ਹੁੰਦਾ ਹੈ, ਜੋ ਕਿ ਕਿਸੇ ਵੀ ਤੋਂ ਘੱਟ ਨਹੀਂ ਹੈ, ਜੋ ਪੱਕਾ ਕਰਦਾ ਹੈ ਕਿ ਸਾਡੇ ਗ੍ਰਾਹਕ ਆਪਣੇ ਕਾਰੋਬਾਰ ਲਈ ਸਭ ਤੋਂ ਵੱਧ ਕਿਫਾਇਤੀ ਅਤੇ ਆਦਰਸ਼ ਹੱਲ ਪ੍ਰਾਪਤ ਕਰਦੇ ਹਨ।

ਮਾਲਕੀਅਤ ਦੀ ਕੁੱਲ ਕੀਮਤ ਅਦਾ ਕਰਨ ਦਾ ਸਾਡਾ ਵਾਅਦਾ

Wabash Canada ਵਿਖੇ, ਅਸੀਂ ਆਪਣੇ ਮਾਲਕੀਅਤ ਦੀ ਕੁੱਲ ਕੀਮਤ ਦੇ ਵਾਅਦੇ ਨੂੰ ਪੂਰਾ ਕਰ ਕੇ ਆਪਣੀ ਸਫਲਤਾ ਨੂੰ ਅੱਗੇ ਵਧਾਉਂਦੇ ਹਾਂ। ਇਹ ਇੱਕ ਵਾਅਦਾ ਹੈ ਕਿ ਸਾਡੇ ਗ੍ਰਾਹਕ ਇੱਕ ਇੰਨਾ ਵਧੀਆ ਡਿਜਾਇਨ ਕੀਤਾ ਟ੍ਰੇਲਰ ਖਰੀਦ ਰਹੇ ਹਨ ਜੋ ਕਿ ਇਸ ਟ੍ਰੇਲਰ ਦੇ ਪੂਰੇ ਜੀਵਨਕਾਲ ਦੌਰਾਨ ਰੱਖ-ਰਖਾਵ ਅਤੇ ਮੁਰੰਮਤ ਦੇ ਘੱਟ ਖਰਚੇ ਦੇ ਰੂਪ ਵਿੱਚ ਉਨ੍ਹਾਂ ਦੇ ਹਜ਼ਾਰਾਂ ਡਾਲਰਾਂ ਦੀ ਬਚਤ ਕਰੇਗਾ। ਸਾਡੇ GoRight Fleet Maintenance ਕਾਰੋਬਾਰ ਦੇ ਜ਼ਰੀਏ, ਅਸੀਂ ਤੁਹਾਡੀ ਫਲੀਟ ਲਈ ਅਸਾਧਾਰਣ ਰੱਖ-ਰਖਾਅ, ਮੁਰੰਮਤ ਅਤੇ ਸੜਕ ਉੱਤੇ ਖ਼ਰਾਬ ਹੋਣ ਸਮੇਂ ਸਹਾਇਤਾ ਸੇਵਾ ਪ੍ਰਦਾਨ ਕਰਦੇ ਹਾਂ।

ਸਾਡਾ ਸੁਪਨਾ

ਸਾਡੇ ਗ੍ਰਾਹਕਾਂ ਲਈ ਸਭ ਤੋਂ ਘੱਟ ਜੀਵਨ-ਚੱਕਰ ਦੀ ਕੀਮਤ ਪ੍ਰਦਾਨ ਕਰਦੇ ਹੋਏ, ਆਵਾਜਾਈ ਉਪਕਰਣਾਂ ਲਈ ਨਵੇਂ ਸੰਪੱਤੀ ਪ੍ਰਬੰਧਨ ਹੱਲਾਂ ਨੂੰ ਡਿਜ਼ਾਇਨ ਕਰਨ ਅਤੇ ਪ੍ਰਦਾਨ ਕਰਨ ਲਈ ਉੱਤਰੀ ਅਮਰੀਕਾ ਦੇ ਮੋਹਰੀ ਵਜੋਂ ਪਛਾਣ ਬਣਾਉਣਾ ਹੈ।

ਸਾਡਾ ਮਿਸ਼ਨ

ਸਾਡੀ ਟੀਮ ਇੱਕ ਸੁਰੱਖਿਅਤ ਅਤੇ ਉਤਪਾਦਕ ਵਾਤਾਵਰਣ ਵਿੱਚ ਪ੍ਰਕਿਰਿਆ ਵਿੱਚ ਲਗਾਤਾਰ ਸੁਧਾਰ ਕਰਦੇ ਹੋਏ, ਵਧੀਆ ਗੁਣਵੱਤਾ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਾਨ ਕਰਕੇ ਗਾਹਕਾਂ ਵੱਲ ਸਭ ਤੋਂ ਵੱਧ ਧਿਆਨ ਦਿੰਦੀ ਹੈ। ਸਾਡੇ ਗ੍ਰਾਹਕਾਂ ਨਾਲ ਭਾਈਵਾਲੀ ਅਤੇ ਮੋਹਰੀ ਤਕਨਾਲੋਜੀ ਦਾ ਫਾਇਦਾ ਚੁੱਕਦੇ ਹੋਏ, ਅਸੀਂ ਵਿਆਪਕ ਅਤੇ ਡੂੰਘੀ ਪਹੁੰਚ ਵਾਲੇ ਵਿਸ਼ਲੇਸ਼ਣ ਪ੍ਰਦਾਨ ਕਰਦੇ ਹਾਂ ਜੋ ਫੈਸਲੇ ਲੈਣ ਦੀ ਸੋਝ ਵਿੱਚ ਸੁਧਾਰ ਕਰਦੇ ਹਨ ਅਤੇ ਮਨ ਦੀ ਸ਼ਾਂਤੀ ਨੂੰ ਯਕੀਨੀ ਬਣਾਉਂਦੇ ਹਨ।

ਸਾਡੀਆਂ ਕਦਰਾਂ-ਕੀਮਤਾਂ

ਸੁਰੱਖਿਆ

ਅਸੀਂ ਸੁਰੱਖਿਆ ਨੀਤੀਆਂ ਅਤੇ ਅਭਿਆਸਾਂ ਦਾ ਪਾਲਣ ਕਰਨ ਲਈ ਵਚਨਬੱਧ ਹਾਂ ਜੋ ਸਾਰੇ ਮਾਹੌਲਾਂ ਵਿੱਚ ਸਾਡੇ ਕਰਮਚਾਰੀਆਂ ਅਤੇ ਗਾਹਕਾਂ ਦੀ ਰੱਖਿਆ ਕਰਦੀਆਂ ਹਨ। ਅਸੀਂ ਜ਼ੋਖਮਾਂ ਅਤੇ ਸੱਟ ਲੱਗਣ ਤੋਂ ਬਚਾਅ ਲਈ ਸਹੀ ਸੇਫਗਾਰਡਾਂ ਦੀ ਵਰਤੋਂ ਕਰਦਿਆਂ, ਸਹੀ ਕੰਮਾਂ ਲਈ ਸਹੀ ਸਾਧਨਾਂ ਦੀ ਵਰਤੋਂ ਕਰਦੇ ਹਾਂ।

ਗੁਣਵੱਤਾ

ਅਸੀਂ ਗਾਹਕਾਂ ਨਾਲ ਕੀਤੇ ਵਾਅਦੇ ਪੂਰੇ ਕਰਦੇ ਹਾਂ – ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਅਤੇ ਉਹ ਕਰਦੇ ਹਾਂ ਜੋ ਕਹਿੰਦੇ ਹਾਂ। ਅਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ, ਕੋਈ ਸਮਝੌਤਾ ਕੀਤੇ ਬਿਨਾ ਉੱਚ ਪੱਧਰ ‘ਤੇ ਪ੍ਰਦਰਸ਼ਨ ਕਰਦੇ ਹਾਂ।

ਸਹਿਯੋਗ

ਅਸੀਂ ਗਾਹਕ ਨੂੰ ਸਕਾਰਾਤਮਕ ਤਜ਼ਰਬਾ ਦੇਣ ਲਈ ਇਕੱਠੇ ਮਿਲ ਕੇ ਕੰਮ ਕਰਦੇ ਹਾਂ।

ਜਵਾਬਦੇਹੀ

ਅਸੀਂ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਨੂੰ ਸੁਣਦੇ ਅਤੇ ਸਮਝਦੇ ਹਾਂ ਕਿ ਜਦੋਂ ਉਹ ਬੇਨਤੀ ਕਰਦੇ ਹਨ ਜਾਂ ਲੋੜ ਪੈਣ ਤੇ ਉਹਨਾਂ ਨੂੰ ਹੱਲ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।

ਇਮਾਨਦਾਰੀ ਅਤੇ ਇਕਸਾਰਤਾ

ਅਸੀਂ ਵਿਸ਼ਵਾਸ ਅਤੇ ਵਫ਼ਾਦਾਰੀ ਕਾਇਮ ਕਰਨ ਲਈ ਆਪਣੇ ਸਹਿਕਰਮੀਆਂ, ਗਾਹਕਾਂ ਅਤੇ ਸਪਲਾਇਰਾਂ ਦਾ ਆਦਰ ਕਰਦੇ ਹਾਂ। ਅਸੀਂ ਉੱਚ ਦਰਜੇ ਦੀ ਪੇਸ਼ੇਵਰਤਾ ਨਾਲ ਜਾਇਜ਼ ਅਤੇ ਸਹੀ ਕਰਨ ਲਈ ਨੈਤਿਕ ਤੌਰ ‘ਤੇ ਕੰਮ ਕਰਦੇ ਹਾਂ।

ਨਿੱਜੀ ਪਹਿਲ

ਅਸੀਂ ਆਪਣੇ ਕੰਮ ਦੀ ਗੁਣਵੱਤਾ ਲਈ ਜ਼ਿੰਮੇਦਾਰੀ ਲੈਂਦੇ ਹਾਂ ਅਤੇ ਚੀਜ਼ਾਂ ਨੂੰ ਪੂਰਾ ਹੋਣ ਤੱਕ ਦੇਖਦੇ ਹਾਂ, ਤਾਂ ਕਿ ਇਹ ਯਕੀਨੀ ਬਣਾਈਏ ਕਿ ਸਾਰੇ ਕੰਮ ਸਹੀ ਅਤੇ ਸਟੀਕ ਤਰੀਕੇ ਨਾਲ ਕੀਤੇ ਗਏ ਹਨ।